ਆਮ ਜਾਣਕਾਰੀ (ਪਰਿਭਾਸ਼ਾ)

ਵਰਤੋਂਕਾਰ – ਵਰਤੋਂਕਾਰ (ਅੰਗਰੇਜ਼ੀ: Users) ਤੋਂ ਭਾਵ ਉਸ ਵਿਅਕਤੀ ਜਾਂ ਵਿਅਕਤੀਆਂ ਤੋਂ ਹੈ ਜੋ ਕਿ ਆਪਣੀ ਸਹੂਲਤ ਜਾਂ ਲੋੜ ਲਈ ਵੈੱਬਸਾਈਟ ‘ਤੇ ਆ ਕੇ ਇਸਨੂੰ ਵਰਤਦੇ ਅਤੇ ਇਸ ਦੀਆਂ ਸੇਵਾਵਾਂ ਦਾ ਲਾਭ ਲੈਂਦੇ ਹਨ।

ਲਿਪੀਕਾਰ – ਲਿਪੀਕਾਰ (ਅੰਗਰੇਜ਼ੀ: Font Designer) ਤੋਂ ਭਾਵ ਸਾਡੇ ਉਹ ਕਲਾਕਾਰ ਹਨ ਜੋ ਕਿ ਕੰਪਿਊਟਰੀ ਲਿਪੀਆਂ (ਫੌਟਾਂ) ਦਾ ਨਿਰਮਾਣ ਕਰਦੇ ਹਨ।

ਜਾਲਕਾਰ – ਜਾਲਕਾਰ (ਅੰਗਰੇਜ਼ੀ: Web Designer) ਤੋਂ ਭਾਵ ਉਨ੍ਹਾਂ ਵਿਅਕਤੀਆਂ ਤੋਂ ਹੈ ਜੋ ਕਿ ਜਾਲਸਥਾਨ ਬਣਾਉਂਦੇ ਅਤੇ ਇਸਦਾ ਵਿਕਾਸ ਕਰਦੇ ਹਨ।

ਚਿੱਤਰਕਾਰ – ਚਿੱਤਰਕਾਰ (ਅੰਗਰੇਜ਼ੀ: Graphic Designer) ਉਹ ਵਿਅਕਤੀ ਹੁੰਦੇ ਹਨ ਜੋ ਕਿ ਚਿੱਤਰ ਜਾਂ ਤਸਵੀਰਾਂ ਦਾ ਨਿਰਮਾਣ ਕਰਦੇ ਹਨ ਅਤੇ ਉਨ੍ਹਾਂ ਦੀ ਸੋਧ ਕਰਦੇ ਹਨ।

ਪ੍ਰਸ਼ਾਸਕ – ਪ੍ਰਕਾਸ਼ਕ (ਅੰਗਰੇਜ਼ੀ: Administrator) ਉਹ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿ ਵੈੱਬਸਾਈਟ ਦੇ ਮਾਲਕ ਹੁੰਦੇ ਹਨ ਅਤੇ ਵੈੱਬਸਾਈਟ ਦਾ ਹਰ ਕੰਮ ਉਨ੍ਹਾਂ ਦੇ ਨਿਰਣੈ ਨਾਲ ਹੁੰਦਾ ਹੈ। ਇਹਨਾਂ ਕੋਲ ਅਸੀਮਤ ਸ਼ਕਤੀਆਂ ਹੁੰਦੀਆਂ ਹਨ।

ਪ੍ਰਬੰਧਕ – ਪ੍ਰਬੰਧਕ (ਅੰਗਰੇਜ਼ੀ: Manager) ਉਹ ਵਿਅਕਤੀ ਹੁੰਦੇ ਹਨ ਜੋ ਕਿ ਪ੍ਰਸ਼ਾਸਕ ਦੇ ਅਧੀਨ ਹੁੰਦੇ ਹਨ। ਇਹ ਪ੍ਰਸ਼ਾਸਕ ਦੇ ਨਿਰਦੇਸ਼ ਅਨੁਸਾਰ ਕੰਮ ਕਰਦੇ ਹਨ। ਇਹਨਾਂ ਦਾ ਕੰਮ ਵਿੱਚ ਯੋਜਨਾ ਬਣਾਉਣਾ, ਸਮੱਸਿਆਵਾਂ ਦਾ ਹੱਲ ਪੇਸ਼ ਕਰਨਾ, ਆਦਿ ਸ਼ਾਮਿਲ ਹੁੰਦਾ ਹੈ।

ਸੰਪਾਦਕ – ਸੰਪਾਦਕ (ਅੰਗਰੇਜ਼ੀ: Editor) ਉਹ ਵਿਅਕਤੀ ਹੁੰਦੇ ਹਨ ਜੋ ਕਿ ਲੇਖਾਂ ਨੂੰ ਪਰਖਣ ਅਤੇ ਛਾਪਣ ਦਾ ਕੰਮ ਕਰਦੇ ਹਨ।

ਲੇਖਕ – ਲੇਖਕ (ਅੰਗਰੇਜ਼ੀ: Author) ਉਹ ਵਿਅਕਤੀ ਹੁੰਦੇ ਹਨ ਜੋ ਕਿ ਵੱਖ-ਵੱਖ ਵਿਸ਼ਿਆਂ ‘ਤੇ ਲੇਖ ਲਿਖਦੇ ਹਨ।

ਯੋਗਦਾਨੀ – ਯੋਗਦਾਨੀ (ਅੰਗਰੇਜ਼ੀ: Conntributor) ਉਹ ਵਿਅਕਤੀ ਹੁੰਦੇ ਹਨ ਜੋ ਕਿ ਲੇਖ ਲਿਖਣ ਸਬੰਧੀ ਆਪਣਾ ਵਡਮੁੱਲਾ ਯੋਗਦਾਨ ਦਿੰਦੇ ਹਨ ਪਰ ਇਹਨਾਂ ਦੁਆਰਾ ਲਿਖੇ ਲੇਖ ਸੰਪਾਦਕ ਜਾਂ ਪ੍ਰਸ਼ਾਸਕ ਦੀ ਮਨਜ਼ੂਰੀ ਤੋਂ ਬਾਅਦ ਹੀ ਪ੍ਰਕਾਸ਼ਿਤ ਹੁੰਦੇ ਹਨ।

ਸਰੋਤਾ – ਸਰੋਤਾ(-ਤੇ) (ਅੰਗਰੇਜ਼ੀ: Fans) ਉਹ ਵਿਅਕਤੀ ਹੁੰਦੇ ਹਨ ਜੋ ਕਿ ਵੈੱਬਸਾਈਟ ਨੂੰ ਪਸੰਦ ਕਰਦੇ ਹਨ ਅਤੇ ਇਸ ਸਬੰਧੀ ਤਾਜ਼ਾ ਤਬਦੀਲੀਆਂ ਪ੍ਰਾਪਤ ਕਰਨ ਲਈ ਇਸਦੇ ਨਾਲ ਜੁੜਦੇ ਅਰਥਾਤ ਫਾਲੋ ਕਰਦੇ ਹਨ।

ਦਰਸ਼ਕ – ਦਰਸ਼ਕ (ਅੰਗਰੇਜ਼ੀ: Audience) ਉਹ ਵਿਅਕਤੀ ਹੁੰਦੇ ਹਨ ਜੋ ਕਿ ਵੈੱਬਸਾਈਟ ‘ਤੇ ਕੇਵਲ ਥੋੜ੍ਹੇ ਸਮੇਂ ਲਈ ਹੀ ਆਉਂਦੇ ਹਨ ਭਾਵ ਕਿ ਉਹ ਆਪਣੀ ਲੋੜ੍ਹੀਂਦੀ ਸਮੱਗਰੀ ਮਿਲਣ ਤੋਂ ਬਾਅਦ ਇਸਨੂੰ ਬੰਦ ਕਰ ਦਿੰਦੇ ਹਨ।

ਫੌਂਟ –

ਵੈੱਬ ਕਲਾਕਾਰ – ਦੇਖੋ ਜਾਲਕਾਰ

ਤਸਵੀਰ –

ਫੋਟੋ –

ਚਿੱਤਰ –

ਸ਼ਜਰਾ –


ਨੋਟ: ਉਪਰੋਕਤ ਜਾਣਕਾਰੀ ਸਿਰਫ਼ ਵੈੱਬਸਾਈਟ ਜਾਂ ਤਕਨੀਕੀ ਖੇਤਰ ਨਾਲ ਹੀ ਸਬੰਧਿਤ ਹੈ। ਵਪਾਰਕ, ਅਰਥ ਸ਼ਾਸਤਰ, ਆਦਿ ਖੇਤਰਾਂ ਵਿੱਚ ਇਸਦੀ ਪਰਿਭਾਸ਼ਾ ਮਿਲਦੀ-ਜੁਲਦੀ ਜਾਂ ਫਿਰ ਅਲੱਗ ਵੀ ਹੋ ਸਕਦੀ ਹੈ।