ਸਾਡੇ ਬਾਰੇ

ਪੰਜਾਬੀ ਸੋਰਸ ਜਾਲ-ਜਗਤ ਵਿੱਚ ਮੌਜੂਦ ਇੱਕ ਮੰਚ ਹੈ ਜੋ ਕਿ ਪੰਜਾਬੀ ਵਰਤੋਂਕਾਰਾਂ ਨੂੰ ਤਕਨੀਕੀ ਸੇਵਾਵਾਂ ਪ੍ਰਦਾਨ ਕਰਨ ਲਈ ਸਥਾਪਿਤ ਕੀਤਾ ਗਿਆ ਹੈ। ਇਸਦਾ ਮਕਸਦ ਪੰਜਾਬੀ ਭਾਸ਼ਾ ਨੂੰ ਜਾਲ-ਜਗਤ ਵਿੱਚ ਪ੍ਰਸਿੱਧ ਕਰਨਾ ਅਤੇ ਪੰਜਾਬੀ ਵਰਤੋਂਕਾਰਾਂ ਨੂੰ ਤਕਨੀਕੀ ਸੇਵਾਵਾਂ ਜਿਵੇਂ ਟਾਈਪਿੰਗ(ਲੇਖਣੀ), ਲਿਪੀ(ਫੌਂਟ), ਕੰਪਿਊਟਰ, ਸਮਾਰਟਫ਼ੋਨਾਂ ਅਤੇ ਆਨਲਾਈਨ ਪੰਜਾਬੀ ਭਾਸ਼ਾ ਨਾਲ ਸਬੰਧਿਤ ਚੱਲ ਰਹੀਆਂ ਪਰਿਯੋਜਨਾਵਾਂ ਤੋਂ ਜਾਣੂ ਕਰਵਾਉਣਾ ਹੈ।

ਅਸੀਂ ਕੌਣ ਹਾਂ?

ਪੰਜਾਬੀ ਸੋਰਸ ਕੋਈ ਕੰਪਨੀ ਜਾ ਅਦਾਰਾ ਨਹੀਂ ਹੈ। ਇਹ ਸਿਰਫ਼ ਭਾਸ਼ਾ ਪ੍ਰੇਮੀਆਂ ਜਾਂ ਭਾਸ਼ਾ ਵਿਕਾਸਕਾਰਾਂ ਨੂੰ ਇਕੱਠੇ ਕਰਨ ਅਤੇ ਵਰਤੋਂਕਾਰਾਂ ਨੂੰ ਤਕਨੀਕੀ ਜਾਣਕਾਰੀ ਉਪਲਬਧ ਕਰਵਾਉਣ ਦਾ ਮੰਚ ਹੈ। ਪੰਜਾਬੀ ਸੋਰਸ ਦੀ ਰਚਨਾ, ਨਿਰਮਾਣ ਅਤੇ ਸਾਂਭ-ਸੰਭਾਲ ਸਤਨਾਮ ਸਿੰਘ ਵਿਰਦੀ ਦੁਆਰਾ ਕੀਤੀ ਜਾਂਦੀ ਹੈ।

ਸੰਪਰਕ ਪਤਾ-

ਈ-ਮੇਲ – psourcehelp@gmail.com