ਬੀਤੇ ਸਾਲ ਅੱਜ ਦੇ ਦਿਨ ਪੰਜਾਬੀ ਸੋਰਸ ਵੱਲੋਂ ਕੋਹਾਰਵਾਲਾ ਫ਼ੌਂਟ ਜਾਰੀ ਕੀਤਾ ਗਿਆ ਸੀ। ਫ਼ੌਂਟ ਦਾ ਇੱਕ ਸਾਲ ਦਾ ਸਫ਼ਰ ਬੇਹੱਦ ਚੰਗਾ ਰਿਹਾ ਹੈ। ਜਿੱਥੇ ਇਹ ਫ਼ੌਂਟ ਸ਼ਾਇਰੀ ਵਾਲੀਆਂ ਤਸਵੀਰਾਂ ਦਾ ਸ਼ਿੰਗਾਰ ਬਣਿਆ ਉੱਥੇ ਹੀ ਕਈ ਗਾਣਿਆਂ ਦੇ ਕਵਰ ਵਜੋਂ ਦੀ ਇਸਦਾ ਇਸਤੇਮਾਲ ਕੀਤਾ ਗਿਆ। ਸਭ ਤੋਂ ਅਹਿਮ ਗੱਲ ਇਹ ਰਹੀ ਕਿ ਲੇਖਕ ਪਰਦੀਪ ਦੀ ਕਵਿਤਾਵਾਂ ਵਾਲੀ ਕਿਤਾਬ ‘ਅੰਤਰਾਲ’ ਵੀ ਇਸੇ ਫ਼ੌਂਟ ‘ਚ ਛਪੀ ਤੇ ਹੱਥ-ਲਿਖਤ ਫ਼ੌਂਟ ਵਿਚ ਛਪਣ ਵਾਲੀ ਪਹਿਲੀ ਪੁਸਤਕ ਬਣੀ। ਇਸ ਤੋਂ ਪਹਿਲਾਂ ਥੋੜ੍ਹਾ ਸਮਾਂ ਪਹਿਲਾਂ ਜਨਮੇਜਾ ਸਿੰਘ ਜੌਹਲ ਵੱਲੋਂ ਤਿਆਰ ਕੀਤੀ ‘ਪੰਜਾਬੀ ਸਾਫ਼ਟਵੇਅਰ ਸੀਡੀ’ ਦੇ ਸਿਰਲੇਖ ਤੇ ਕਈ ਹੋਰ ਕਿਤਾਬਾਂ ਦੇ ਪਿਛਲੇ ਸਿਰਲੇਖ ਦਾ ਵੀ ਕੋਹਾਰਵਾਲਾ ਫ਼ੌਂਟ ਸ਼ਿੰਗਾਰ ਬਣਿਆ।
ਕੋਹਾਰਵਾਲਾ ਫ਼ੌਂਟ ਅਸਲ ‘ਚ ਪੰਜਾਬੀ ਗ਼ਜ਼ਲਗੋ ਗੁਰਤੇਜ ਸਿੰਘ ਕੋਹਾਰਵਾਲਾ ਦੀ ਹੱਥ-ਲਿਖਤ ‘ਤੇ ਅਧਾਰਿਤ ਹੈ ਜਿਸ ਕਾਰਨ ਇਸਦਾ ਨਾਂਅ ਵੀ ਕੋਹਾਰਵਾਲਾ ਹੀ ਰੱਖਿਆ ਗਿਆ ਹੈ। ਫ਼ੌਂਟ ਜਾਰੀ ਕਰਨ ਵੇਲੇ ਲੋਕਾਂ ਦਾ ਇੰਨਾ ਪਿਆਰ ਮਿਲਿਆ ਕਿ ਜਾਰੀਕਰਨ ਤੋਂ ਬਾਅਦ ਇੱਕ-ਦੋ ਦਿਨਾਂ ਅੰਦਰ ਹੀ 1000+ ਲੋਕਾਂ ਨੇ ਡਾਊਨਲੋਡ ਕੀਤਾ ਤੇ ਹੁਣ ਤੱਕ ਇਸਨੂੰ 1800+ ਕੰਪਿਊਟਰਾਂ ‘ਤੇ ਡਾਊਨਲੋਡ ਕੀਤਾ ਜਾ ਚੁੱਕਿਆ ਹੈ।
ਤਕਨੀਕੀ ਪੱਖੋਂ ਵਿਚਾਰਿਆ ਜਾਵੇ ਇਹ ਫ਼ੌਂਟ ਪੰਜਾਬੀ ਦੇ ਉਨ੍ਹਾਂ ਗਿਣੇ-ਚੁਣੇ ਫ਼ੌਂਟਾਂ ਵਿੱਚੋਂ ਹੈ ਜੇ ਕਿ ਯੂਨੀਕੋਡ ਨੂੰ ਭਰਵਾਂ ਸਮਰਥਨ ਦਿੰਦੇ ਹਨ। ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਇਹ ਰਾਵੀ-ਅਧਾਰਿਤ ਫ਼ੌਂਟ ਹੈ। ਇਸਨੂੰ ਫ਼ੋਨਾਂ, ਕੰਪਿਊਟਰਾਂ, ਪ੍ਰਿੰਟਿੰਗ ਵਿੱਚ ਅਸਾਨੀ ਨਾਲ ਵਰਤੋਂ ‘ਚ ਲਿਆਂਦਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੈੱਬਸਾਈਟਾਂ ਲਈ ਵੀ ਇਸ ਫ਼ੌਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਡਾਊਨਲੋਡ
ਪੰਜਾਬੀ ਦੇ ਇਸ ਖ਼ੂਬਸੂਰਤ ਫ਼ੌਂਟ ਨੂੰ ਡਾਊਨਲੋਡ ਕਰਨ ਲਈ ਹੇਠਾਂ ਦਿੱਤੀ ਕੜੀ ਖੋਲ੍ਹੋ:
https://polldaddy.com/js/rating/rating.jsTe Work kidda krda
ਪਸੰਦ ਕਰੋLiked by 1 person
ਇਸਨੂੰ ਪਹਿਲਾਂ https://punjabisource.wordpress.com/koharwala/ ਪੰਨੇ ਤੋਂ ਡਾਊਨਲੋਡ ਕਰਕੇ ਕੰਪਿਊਟਰ ਵਿੱਚ ਇੰਸਟਾਲ ਕਰ ਲਵੋ। ਫਿਰ ਇਨਸਕਰਿਪਟ ਕੀਬੋਰਡ ਰਾਹੀਂ ਇਸਦੀ ਵਰਤੋਂ ਆਮ ਰਾਵੀ ਫ਼ੌਂਟ ਵਾਂਗ ਕੀਤੀ ਜਾ ਸਕਦੀ ਹੈ।
ਪਸੰਦ ਕਰੋਪਸੰਦ ਕਰੋ
https://polldaddy.com/js/rating/rating.jsEh download kidda hovega
ਪਸੰਦ ਕਰੋLiked by 1 person
https://polldaddy.com/js/rating/rating.jsਬਹੁਤ ਵਧੀਆ ਫੌੰਟ ਹੈ
ਪਸੰਦ ਕਰੋLiked by 1 person