ਬਿਨਾਂ ਆਦੇਸ਼ਕਾਰੀ ਤੋਂ ਫੋਲਡਰ ਨੂੰ ਜਿੰਦਰਾ (ਲੌਕ) ਕਿਵੇਂ ਲਗਾਇਆ ਜਾਵੇ

ਪਿਆਰੇ ਸਾਥੀਓ, ਅੱਜ ਅਸੀਂ ਤੁਹਾਨੂੰ ਸਿਖਾਵਾਂਗੇ ਕਿ ਬਿਨਾਂ ਕਿਸੇ ਆਦੇਸ਼ਕਾਰੀ ਤੋਂ ਫੋਲਡਰ ਨੂੰ ਜਿੰਦਰਾ ਕਿਵੇਂ ਲੱਗਦਾ ਹੈ।

ਆਮ ਤੌਰ ‘ਤੇ ਜਦੋਂ ਕਿਸੇ ਕੰਪਿਊਟਰ ‘ਤੇ ਦੋ ਜਾਂ ਦੋ ਤੋਂ ਵੱਧ ਵਰਤੋਂਕਾਰ ਕੰਮ ਕਰਦੇ ਹੋਣ ਤਾਂ ਅਜਿਹੇ ਵਿੱਚ ਕੁਝ ਕੁ ਫਾਈਲਾਂ ਨੂੰ ਬਾਕੀਆਂ ਦੀ ਪਹੁੰਚ ਤੋਂ ਦੂਰ ਰੱਖਣ ਦੀ ਲੋੜ ਪੈਂਦੀ ਹੈ। ਅਜਿਹਾ ਕਰਨ ਲਈ ਵਰਤੋਂਕਾਰ ਆਦੇਸ਼ਕਾਰੀਆਂ ਦੀ ਵਰਤੋਂ ਕਰਦੇ ਹਨ ਜਿਸ ਕਾਰਨ ਨਾਲ ਦੇ ਵਰਤੋਂਕਾਰਾਂ ਨੂੰ ਯਕੀਨੀ ਤੌਰ ‘ਤੇ ਪਤਾ ਲੱਗ ਜਾਂਦਾ ਹੈ ਕਿ ਇਹ ਵਰਤੋਂਕਾਰ ਉਨ੍ਹਾਂ ਤੋਂ ਕੁਝ ਲੁਕਾਈ ਜਾ ਰਿਹਾ ਹੈ। ਅਜਿਹੀ ਸਥਿਤੀ ਤੋਂ ਬਚਾਅ ਲਈ ਵਰਤੋਂਕਾਰਾਂ ਨੂੰ ਅੱਜ ਅਸੀਂ ਬਿਨ੍ਹਾਂ ਕਿਸੇ ਆਦੇਸ਼ਕਾਰੀ ਤੋਂ ਫੋਲਡਰ ਨੂੰ ਸੁਰੱਖਿਅਤ ਰੱਖਣ ਬਾਰੇ ਦੱਸ ਰਹੇ ਹਾਂ।

ਪਾਸਵਰਡ ਨਾਲ ਲੈਸ ਫੋਲਡਰ ਬਣਾਉਣ ਲਈ ਹੇਠ ਦਿੱਤਾ ਢੰਗ ਅਪਣਾਓ:-

੧. ਸਭ ਤੋਂ ਪਹਿਲਾਂ ਨਵਾਂ ਫੋਲਡਰ ਬਣਾਓ ਅਤੇ ਉਸ ਫੋਲਡਰ ਵਿੱਚ ਨਵਾਂ ਲਿਖਤ ਦਸਤਾਵੇਜ਼ ‘Text Document’ ਬਣਾਉਣ ਲਈ, ਮਾਊਸ ਦਾ ਖੱਬਾ ਬਟਨ ਨੱਪ ਕੇ, ਇਸ ਤਰ੍ਹਾਂ ਕਰੋ ‘New’ » ‘Text document’.
੨. ਫਿਰ ਹੇਠ ਦਿੱਤੇ ਕੋਡ ਨੂੰ ਲਿਖਤ ਦਸਤਾਵੇਜ਼ ਵਿੱਚ ਇੱਥੋਂ ਕੱਟ ਕੇ ਚਿਪਕਾਓ

cls
@ECHO OFF
title Folder Private
if EXIST "Locker" goto UNLOCK
if NOT EXIST Private goto MDLOCKER
:CONFIRM
echo Are you sure you want to lock the folder(Y/N)
set/p "cho=>"
if %cho%==Y goto LOCK
if %cho%==y goto LOCK
if %cho%==n goto END
if %cho%==N goto END
echo Invalid choice.
goto CONFIRM
:LOCK
ren Private "Locker"
attrib +h +s "Locker"
echo Folder locked
goto End
:UNLOCK
echo Enter password to unlock folder
set/p "pass=>"
if NOT %pass%== PSOURCE goto FAIL
attrib -h -s "Locker"
ren "Locker" Private
echo Folder Unlocked successfully
goto End
:FAIL
echo Invalid password
goto end
:MDLOCKER
md Private
echo Private created successfully
goto End
:End

੩. ਫਿਰ ਲਿਖਤ ਦਸਤਾਵੇਜ਼ ਦਾ ‘locker.bat’ ਨਾਮ ਰੱਖ ਕੇ ਇਸਨੂੰ ਸਾਂਭ ਦਿਓ।

੪. ਫਿਰ ਸਾਂਭੀ ਹੋਈ ਫਾਈਲ ਨੂੰ ਖੋਲ੍ਹ ਕੇ ਉਸ ਵਿੱਚ ਪਾਸਵਰਡ ਭਰੋ। ਇਸ ਤਰ੍ਹਾਂ Private ਨਾਮ ਦਾ ਫੋਲਡਰ ਸਾਹਮਣੇ ਆ ਜਾਵੇਗਾ। ਇਸ ਵਿੱਚ ਆਪਣੇ ਜ਼ਰੂਰੀ ਦਸਤਾਵੇਜ਼ ਰੱਖ ਦਿਓ।

੫. ਦਸਤਾਵੇਜ਼ ਫੋਲਡਰ ਵਿੱਚ ਰੱਖਣ ਤੋਂ ਬਾਅਦ ਫਿਰ locker.bat ਵਾਲੀ ਫਾਈਲ ਖੋਲ੍ਹ ਕੇ y ਜਾਂ Y ਕੁੰਜੀ ਦੱਬ ਕੇ ਫੋਲਡਰ ਨੂੰ ਅਦ੍ਰਿਸ਼ ਕਰ ਦਿਓ।

ਇਸ ਤਰ੍ਹਾਂ ਤੁਹਾਡਾ ਪਾਸਵਰਡ ਨਾਲ ਲੈਸ ਫੋਲਡਰ ਤਿਆਰ ਹੋ ਜਾਵੇਗਾ ਅਤੇ ਹੁਣ ਤੁਸੀਂ ਇਸ ਫੋਲਡਰ ਵਿੱਚ ਆਪਣੇ ਜ਼ਰੂਰੀ ਦਸਤਾਵੇਜ਼ ਸੁਰੱਖਿਅਤ ਰੱਖ ਸਕੋਗੇ।

ਨੋਟ
• ਫੋਲਡਰ ਦਾ ਮੂਲ ਪਾਸਵਰਡ PSOURCE ਹੈ।
• locker.bat ਫਾਈਲ ਬਣਾਉਣ ਤੋਂ ਬਾਅਦ ਲਿਖਤ ਦਸਤਾਵੇਜ਼ ਮਿਟਾਇਆ ਜਾ ਸਕਦਾ ਹੈ ਪਰ locker.bat ਵਾਲੀ ਫਾਈਲ ਨਾ ਮਿਟਾਈ ਜਾਵੇ।
• locker.bat ਵਾਲੀ ਫਾਈਲ ਦਾ ਵਰਤੋਂਕਾਰ ਆਪਣੀ ਮਰਜੀ ਅਨੁਸਾਰ ਕੋਈ ਵੀ ਨਾਮ ਰੱਖ ਸਕਦੇ ਹਨ; ਜਿਵੇਂ ਕਿ – locker.bat, Games.bat ਆਦਿ। ਪਰ ਯਾਦ ਰੱਖੋ ਕਿ ਨਾਮ ਦੇ ਪਿੱਛੇ .bat ਜ਼ਰੂਰ ਲੱਗਾ ਹੋਵੇ।

ਜੇਕਰ ਪਾਸਵਰਡ ਭੁੱਲ ਜਾਵੋ ਤਾਂ
ਪਾਸਵਰਡ ਭੁੱਲਣ ਦੀ ਹਾਲਤ ਵਿੱਚ locker.bat ਵਾਲੀ ਫਾਈਲ ‘ਤੇ ਖੱਬੀ ਕਲਿੱਕ ਕਰਕੇ ਉਸ ਵਿੱਚੋਂ ਪਾਸਵਰਡ ਦੇਖਿਆ ਜਾਂ ਬਦਲਿਆ ਜਾ ਸਕਦਾ ਹੈ।

ਵਰਤੀ ਤਕਨੀਕੀ ਸ਼ਬਦਾਵਲੀ

  • ਵਰਤੋਂਕਾਰ ― User
  • ਸਾਂਭੀ ਹੋਈ ― Saved
  • ਦਸਤਾਵੇਜ਼ ― Document
  • ਆਦੇਸ਼ਕਾਰੀ ― Software

ਹੋਰ ਸ਼ਬਦਾਵਲੀ ਪੜ੍ਹਨ ਲਈ ਇੱਥੇ ਨੱਪੋ।

ਇਸ਼ਤਿਹਾਰ